ਮਦਰ ਟੈਰੀਸਾ ਦੇ ਨਾਂ
ਸਾਧੂ ਬਿਨਿੰਗ
ਸਾਦੀ ਸਾੜੀ 'ਚ ਜਾਪੇਂ ਦੇਵੀ
ਤੈਨੂੰ ਮਾਂ ਕਹਿਣ 'ਚ ਨਹੀਂ ਕੋਈ ਬੁਰਾਈ
ਮੰਨਿਆ ਕਿ ਤੇਰੇ ਅੰਦਰ ਹਮਦਰਦੀ ਦਾ ਸਮੁੰਦਰ ਹੋਵੇਗਾ
ਵਿਸ਼ਵ ਨੂੰ ਸਮੋਣ ਜੋਗਾ ਪਿਆਰ ਵੀ
ਤੇਰਾ ਕਰਾਈਸਟ 'ਤੇ ਭਰੋਸਾ ਅਟੱਲ
ਪਰ ਭਰੋਸਿਆਂ ਤੇ ਪਿਆਰਾਂ ਨਾਲ ਵੀ ਕਦੀ ਭੁੱਖ ਮਰੀ ਹੈ
ਕੀ ਉਹ ਪਿਆਰ ਤੇ ਭਰੋਸੇ ਥੁੜੋਂ ਮਰਦੇ ਹਨ
ਜਿਹੜ੍ਹੇ ਹੌਲੀ ਹੌਲੀ ਭੁੱਖ ਅੱਗੇ ਦਮ ਤੋੜ ਜਾਂਦੇ ਹਨ?
ਭੁੱਖ ਨਾਲ ਵਿਲਕਦੇ ਬੱਚੇ ਦੇ ਮੂੰਹ ਬੁਰਕੀ ਪਾਉਣ ਲਈ
ਕੁਝ ਲੋਕ ਲੁਟੇਰਿਆਂ ਦੇ ਗੁਦਾਮਾਂ ਚੋਂ ਦਾਣੇ ਚੁਰਾਉਂਦੇ ਨੇ
ਤਾਂ ਉਹਨਾਂ ਨੂੰ ਮੌਤ ਮਿਲਦੀ ਹੈ ਇਨਾਮ
ਉਸੇ ਲੁਟੇਰੇ ਤੋਂ ਮੰਗ
ਜਦੋਂ ਬੱਚੇ ਦੇ ਮੂੰਹ ਨੂੰ ਲਾਉਂਦੀ ਏਂ ਬੁਰਕੀ
ਤੈਨੂੰ ਮਿਲੇ ਨੋਬਲ ਇਨਾਮ
ਪਿਆਰ ਦੀ ਡੂੰਘਾਈ ਕਰਕੇ ਜਾਂ
ਇਹ ਲੋਕਾਂ ਦੀ ਸੇਵਾ ਬਦਲੇ ਹੀ ਹੁੰਦੇ
ਤਾਂ ਉਹ ਟੂਟੂ ਤੋਂ ਪਹਿਲਾਂ ਮੰਡੇਲਾ ਨੂੰ ਚੁਣਦੇ
ਤੇ ਪੋਲੈਂਡ ਦਾ ਉਹ ਭਾਈ
ਅਜੇ ਕਈ ਦਹਾਕੇ ਕਰਦਾ ਉਡੀਕ
ਇਕ ਖਾਸ ਸੇਵਾ ਬਦਲੇ ਮਿਲਦੇ ਇਹ ਇਨਾਮ
ਜੋ ਤੂੰ ਸ਼ਾਇਦ ਅਣਜਾਣੇ ਹੀ ਅੱਜ ਦੇ ਰਾਜਿਆਂ ਦੀ ਕਰਦੀ
ਇਹ ਰਾਜੇ ਤੇਰਾ ਹਮੇਸ਼ਾਂ ਪੁੱਜ ਕੇ ਕਰਦੇ ਸਤਿਕਾਰ
ਉਹਨਾਂ ਹੱਥ ਆਈ ਤੂੰ ਇਕ ਗੈਬੀ ਢਾਲ
ਜਾਦੂ ਦਾ ਸ਼ੀਸ਼ਾ
ਤੇਰੇ ਪਿਛੇ ਖੜ੍ਹੇ ਉਹ ਦੇਖਣ ਸੱਭ ਕੁਝ
ਪਰ ਉਹਨਾਂ ਨੂੰ ਦੇਖ ਸਕੇ ਅੱਖ ਕੋਈ ਕੋਈ
ਤੈਨੂੰ ਇਸ਼ਤਿਹਾਰ ਦੀ ਤਰਾਂ ਵਰਤ
ਉਹਨੀਂ ਦੁਨੀਆਂ ਦੇ ਕੋਨੇ ਕੋਨੇ
ਪਹੁੰਚਾਈ ਹੈ ਬਾਈਬਲ
ਹੁਣ ਲੋਕਾਂ ਕੋਲ ਬਾਈਬਲ ਹੈ
ਪਰ ਘਰ ਤੇ ਜ਼ਮੀਨ ਨਹੀਂ ਹੈ
ਤੇ ਨਾ ਇਨਸਾਨ ਕਹਾਉਣ ਦਾ ਹੱਕ
ਤੇਰੇ ਚੰਗੇ ਇਰਾਦਿਆਂ ਦੇ ਬਾਵਜੂਦ
ਤੂੰ ਰਾਜਿਆਂ ਲਈ ਸਿਰਫ ਇਕ ਹਥਿਆਰ
ਤੈਨੂੰ ਨੋਬਲ ਇਨਾਮ ਮਿਲਣ ਦਾ ਮਤਲਬ
ਉਹਨਾਂ ਹੱਥ ਹੋਰ ਵੀ ਤਿੱਖਾ ਹਥਿਆਰ
ਅਜੋਕੇ ਰਾਜਿਆਂ ਦਾ ਰਾਜ
ਅਸ਼ੋਕ ਦੇ ਰਾਜ ਵਾਂਗ
ਦੇਸ ਦੇ ਇਕ ਸਿਰੇ ਤੋਂ ਦੂਜੇ ਤੱਕ ਨਾ ਜਾਵੇ
ਇਹ ਤਾਂ ਨਿਊਯਾਰਕ ਦੀ ਕਿਸੇ ਤੀਹਵੀਂ ਮੰਜ਼ਲ ਤੋਂ
ਸੈਂਕੜ੍ਹੇ ਮੁਲਕਾਂ ਦੇ ਸੀਨੇ ਚੀਰਦਾ
ਬਿਜਲੀ ਦੇ ਕਰੰਟ ਵਾਂਗ ਵਾਪਿਸ ਉੱਥੇ ਮੁੜ ਆਵੇ
ਨਿਊਯਾਰਕ ਦੀਆਂ ਇਹਨਾਂ ਉੱਚੀਆਂ ਇਮਾਰਤਾਂ 'ਚੋਂ
ਰਾਜੇ ਅਣਗਿਣਤ ਦੇਸਾਂ ਤੇ ਕਰਦੇ ਰਾਜ
ਤੇ ਤੂੰ ਪਿਆਰੀ ਮਦਰ ਟੈਰੀਸਾ
ਉਹਨਾਂ ਰਾਜਿਆਂ ਦਾ ਜੀਵਨ-ਬੀਮਾ
ਜਿੰਨਾ ਚਿਰ ਤੂੰ ਪਿਆਰ, ਸ਼ਾਂਤੀ, ਵਿਸ਼ਵਾਸ ਕੂਕਦੀ ਰਹੀ
ਛੁਪੀ ਰਹੇਗੀ ਅਸਲੀਅਤ ਉਨਾਂ ਦੀ
ਭੁੱਖੇ ਭੁੱਖ ਨਾਲ ਮਰਦੇ ਰਹਿਣਗੇ
ਭਰਦੀ ਰਹੇਗੀ ਤਿਜੌਰੀ ਉਹਨਾਂ ਦੀ
ਇਹ ਬੱਚੇ ਜਿਨ੍ਹਾਂ ਦੇ ਬੁੱਲੀਂ ਤੂੰ ਬੁਰਕੀ ਲਾਵੇਂ
ਜਿਨ੍ਹਾਂ ਦੀਆਂ ਅੱਖਾਂ 'ਚ ਤੂੰ ਆਸ ਦੀ ਜੋਤ ਜਗਾਵੇਂ
ਆਪਣੀ ਕਿਸਮਤ ਦੇ ਖੁੱਦ ਮਾਲਕ ਬਣਨ ਦੀ
ਜਿੰਨਾ ਚਿਰ ਇਹ ਨਹੀਂ ਸਿੱਖਦੇ ਜਾਚ
ਭੁੱਖ ਇਹਨਾਂ ਤੋਂ ਸਦਾ ਲਈ ਹਰਾਈ ਨਾ ਜਾਣੀ
ਜੇ ਤੂੰ ਸੱਚ-ਮੁੱਚ ਚਾਹਵੇਂ
ਇਹ ਜੀਣ ਇਨਸਾਨਾਂ ਵਾਲਾ ਜੀਵਨ
ਇਹਨਾਂ ਨੂੰ ਆਪਣੇ ਹੱਕਾਂ ਦੇ
ਸੰਘਰਸ਼ 'ਚ ਜ਼ਕੀਨ ਕਰਨਾ ਦੱਸ
ਇਹਨਾਂ ਨੂੰ ਭਗਤ ਸਿੰਘ ਬਾਰੇ ਦੱਸ
ਚੀ ਗਵੇਰਾ ਤੇ ਸਟੀਵ ਬੀਕੋ ਬਾਰੇ ਦੱਸ
ਲੱਗ ਜਾਵੇਗਾ ਛੇਤੀ ਹੀ ਪਤਾ
ਤੈਨੂੰ ਏਸ ਸਬਕ ਦੇ ਅਸਰ ਦਾ
ਤੇਰੇ ਰਾਜੇ ਤੈਨੂੰ ਨੋਬਲ ਇਨਾਮ ਨਹੀਂ
ਨਿਊਯਾਰਕ ਦੀ ਉੱਚੀ ਤਾਕੀ 'ਚੋਂ
ਚਲਾਈ ਇਕ ਗੋਲੀ ਬਖਸ਼ਣਗੇ
ਤੇ ਐਲਸਲਵਾਡੋਰ ਵਿਚ ਕਿਤੇ
ਕਿਸੇ ਗੁਮਨਾਮ ਕਬਰ ਵਿਚ ਸੁੱਟ ਦੇਣਗੇ
ਸਾਧੂ ਬਿਨਿੰਗ
ਸਾਦੀ ਸਾੜੀ 'ਚ ਜਾਪੇਂ ਦੇਵੀ
ਤੈਨੂੰ ਮਾਂ ਕਹਿਣ 'ਚ ਨਹੀਂ ਕੋਈ ਬੁਰਾਈ
ਮੰਨਿਆ ਕਿ ਤੇਰੇ ਅੰਦਰ ਹਮਦਰਦੀ ਦਾ ਸਮੁੰਦਰ ਹੋਵੇਗਾ
ਵਿਸ਼ਵ ਨੂੰ ਸਮੋਣ ਜੋਗਾ ਪਿਆਰ ਵੀ
ਤੇਰਾ ਕਰਾਈਸਟ 'ਤੇ ਭਰੋਸਾ ਅਟੱਲ
ਪਰ ਭਰੋਸਿਆਂ ਤੇ ਪਿਆਰਾਂ ਨਾਲ ਵੀ ਕਦੀ ਭੁੱਖ ਮਰੀ ਹੈ
ਕੀ ਉਹ ਪਿਆਰ ਤੇ ਭਰੋਸੇ ਥੁੜੋਂ ਮਰਦੇ ਹਨ
ਜਿਹੜ੍ਹੇ ਹੌਲੀ ਹੌਲੀ ਭੁੱਖ ਅੱਗੇ ਦਮ ਤੋੜ ਜਾਂਦੇ ਹਨ?
ਭੁੱਖ ਨਾਲ ਵਿਲਕਦੇ ਬੱਚੇ ਦੇ ਮੂੰਹ ਬੁਰਕੀ ਪਾਉਣ ਲਈ
ਕੁਝ ਲੋਕ ਲੁਟੇਰਿਆਂ ਦੇ ਗੁਦਾਮਾਂ ਚੋਂ ਦਾਣੇ ਚੁਰਾਉਂਦੇ ਨੇ
ਤਾਂ ਉਹਨਾਂ ਨੂੰ ਮੌਤ ਮਿਲਦੀ ਹੈ ਇਨਾਮ
ਉਸੇ ਲੁਟੇਰੇ ਤੋਂ ਮੰਗ
ਜਦੋਂ ਬੱਚੇ ਦੇ ਮੂੰਹ ਨੂੰ ਲਾਉਂਦੀ ਏਂ ਬੁਰਕੀ
ਤੈਨੂੰ ਮਿਲੇ ਨੋਬਲ ਇਨਾਮ
ਪਿਆਰ ਦੀ ਡੂੰਘਾਈ ਕਰਕੇ ਜਾਂ
ਇਹ ਲੋਕਾਂ ਦੀ ਸੇਵਾ ਬਦਲੇ ਹੀ ਹੁੰਦੇ
ਤਾਂ ਉਹ ਟੂਟੂ ਤੋਂ ਪਹਿਲਾਂ ਮੰਡੇਲਾ ਨੂੰ ਚੁਣਦੇ
ਤੇ ਪੋਲੈਂਡ ਦਾ ਉਹ ਭਾਈ
ਅਜੇ ਕਈ ਦਹਾਕੇ ਕਰਦਾ ਉਡੀਕ
ਇਕ ਖਾਸ ਸੇਵਾ ਬਦਲੇ ਮਿਲਦੇ ਇਹ ਇਨਾਮ
ਜੋ ਤੂੰ ਸ਼ਾਇਦ ਅਣਜਾਣੇ ਹੀ ਅੱਜ ਦੇ ਰਾਜਿਆਂ ਦੀ ਕਰਦੀ
ਇਹ ਰਾਜੇ ਤੇਰਾ ਹਮੇਸ਼ਾਂ ਪੁੱਜ ਕੇ ਕਰਦੇ ਸਤਿਕਾਰ
ਉਹਨਾਂ ਹੱਥ ਆਈ ਤੂੰ ਇਕ ਗੈਬੀ ਢਾਲ
ਜਾਦੂ ਦਾ ਸ਼ੀਸ਼ਾ
ਤੇਰੇ ਪਿਛੇ ਖੜ੍ਹੇ ਉਹ ਦੇਖਣ ਸੱਭ ਕੁਝ
ਪਰ ਉਹਨਾਂ ਨੂੰ ਦੇਖ ਸਕੇ ਅੱਖ ਕੋਈ ਕੋਈ
ਤੈਨੂੰ ਇਸ਼ਤਿਹਾਰ ਦੀ ਤਰਾਂ ਵਰਤ
ਉਹਨੀਂ ਦੁਨੀਆਂ ਦੇ ਕੋਨੇ ਕੋਨੇ
ਪਹੁੰਚਾਈ ਹੈ ਬਾਈਬਲ
ਹੁਣ ਲੋਕਾਂ ਕੋਲ ਬਾਈਬਲ ਹੈ
ਪਰ ਘਰ ਤੇ ਜ਼ਮੀਨ ਨਹੀਂ ਹੈ
ਤੇ ਨਾ ਇਨਸਾਨ ਕਹਾਉਣ ਦਾ ਹੱਕ
ਤੇਰੇ ਚੰਗੇ ਇਰਾਦਿਆਂ ਦੇ ਬਾਵਜੂਦ
ਤੂੰ ਰਾਜਿਆਂ ਲਈ ਸਿਰਫ ਇਕ ਹਥਿਆਰ
ਤੈਨੂੰ ਨੋਬਲ ਇਨਾਮ ਮਿਲਣ ਦਾ ਮਤਲਬ
ਉਹਨਾਂ ਹੱਥ ਹੋਰ ਵੀ ਤਿੱਖਾ ਹਥਿਆਰ
ਅਜੋਕੇ ਰਾਜਿਆਂ ਦਾ ਰਾਜ
ਅਸ਼ੋਕ ਦੇ ਰਾਜ ਵਾਂਗ
ਦੇਸ ਦੇ ਇਕ ਸਿਰੇ ਤੋਂ ਦੂਜੇ ਤੱਕ ਨਾ ਜਾਵੇ
ਇਹ ਤਾਂ ਨਿਊਯਾਰਕ ਦੀ ਕਿਸੇ ਤੀਹਵੀਂ ਮੰਜ਼ਲ ਤੋਂ
ਸੈਂਕੜ੍ਹੇ ਮੁਲਕਾਂ ਦੇ ਸੀਨੇ ਚੀਰਦਾ
ਬਿਜਲੀ ਦੇ ਕਰੰਟ ਵਾਂਗ ਵਾਪਿਸ ਉੱਥੇ ਮੁੜ ਆਵੇ
ਨਿਊਯਾਰਕ ਦੀਆਂ ਇਹਨਾਂ ਉੱਚੀਆਂ ਇਮਾਰਤਾਂ 'ਚੋਂ
ਰਾਜੇ ਅਣਗਿਣਤ ਦੇਸਾਂ ਤੇ ਕਰਦੇ ਰਾਜ
ਤੇ ਤੂੰ ਪਿਆਰੀ ਮਦਰ ਟੈਰੀਸਾ
ਉਹਨਾਂ ਰਾਜਿਆਂ ਦਾ ਜੀਵਨ-ਬੀਮਾ
ਜਿੰਨਾ ਚਿਰ ਤੂੰ ਪਿਆਰ, ਸ਼ਾਂਤੀ, ਵਿਸ਼ਵਾਸ ਕੂਕਦੀ ਰਹੀ
ਛੁਪੀ ਰਹੇਗੀ ਅਸਲੀਅਤ ਉਨਾਂ ਦੀ
ਭੁੱਖੇ ਭੁੱਖ ਨਾਲ ਮਰਦੇ ਰਹਿਣਗੇ
ਭਰਦੀ ਰਹੇਗੀ ਤਿਜੌਰੀ ਉਹਨਾਂ ਦੀ
ਇਹ ਬੱਚੇ ਜਿਨ੍ਹਾਂ ਦੇ ਬੁੱਲੀਂ ਤੂੰ ਬੁਰਕੀ ਲਾਵੇਂ
ਜਿਨ੍ਹਾਂ ਦੀਆਂ ਅੱਖਾਂ 'ਚ ਤੂੰ ਆਸ ਦੀ ਜੋਤ ਜਗਾਵੇਂ
ਆਪਣੀ ਕਿਸਮਤ ਦੇ ਖੁੱਦ ਮਾਲਕ ਬਣਨ ਦੀ
ਜਿੰਨਾ ਚਿਰ ਇਹ ਨਹੀਂ ਸਿੱਖਦੇ ਜਾਚ
ਭੁੱਖ ਇਹਨਾਂ ਤੋਂ ਸਦਾ ਲਈ ਹਰਾਈ ਨਾ ਜਾਣੀ
ਜੇ ਤੂੰ ਸੱਚ-ਮੁੱਚ ਚਾਹਵੇਂ
ਇਹ ਜੀਣ ਇਨਸਾਨਾਂ ਵਾਲਾ ਜੀਵਨ
ਇਹਨਾਂ ਨੂੰ ਆਪਣੇ ਹੱਕਾਂ ਦੇ
ਸੰਘਰਸ਼ 'ਚ ਜ਼ਕੀਨ ਕਰਨਾ ਦੱਸ
ਇਹਨਾਂ ਨੂੰ ਭਗਤ ਸਿੰਘ ਬਾਰੇ ਦੱਸ
ਚੀ ਗਵੇਰਾ ਤੇ ਸਟੀਵ ਬੀਕੋ ਬਾਰੇ ਦੱਸ
ਲੱਗ ਜਾਵੇਗਾ ਛੇਤੀ ਹੀ ਪਤਾ
ਤੈਨੂੰ ਏਸ ਸਬਕ ਦੇ ਅਸਰ ਦਾ
ਤੇਰੇ ਰਾਜੇ ਤੈਨੂੰ ਨੋਬਲ ਇਨਾਮ ਨਹੀਂ
ਨਿਊਯਾਰਕ ਦੀ ਉੱਚੀ ਤਾਕੀ 'ਚੋਂ
ਚਲਾਈ ਇਕ ਗੋਲੀ ਬਖਸ਼ਣਗੇ
ਤੇ ਐਲਸਲਵਾਡੋਰ ਵਿਚ ਕਿਤੇ
ਕਿਸੇ ਗੁਮਨਾਮ ਕਬਰ ਵਿਚ ਸੁੱਟ ਦੇਣਗੇ
TO MOTHER TERESA
Sadhu Binning
wrapped in a simple saree you resemble
a goddess
to call you mother is really not a bad
thing
you may have unshakable belief in
Christ
you may have oceans of sympathy
love that can embrace the universe
but do love and belief alone ever
satisfy a hungry body?
do they die due to lack of love and
belief
those who slowly starve to death?
to feed a starving, suffering child
some would snatch food from the
hoarding robbers
they are given death in reward
when by begging from the same robbers
you place a small bite in that child's
mouth
you are given a Nobel prize
for the child you're no less than a
Devi
these prizes are not given for the
depth of love
nor for saving a starving child
had these prizes were given for serving
one's people
they would have chosen Mandellas before
Tutu
that somebody from Poland
probably had to wait many more decades
they are given for the service you
perhaps unknowingly
provide to the modern kings
these kings have always honored you
you're a shield of magic in their hands
a magical mirror
standing behind you they watch
everything
yet themselves are seen only by rare
eyes
using you as a commercial poster
they have handed out the bible
in all corners of the earth
people have bibles but lost their lands
and their right to be humans
regardless of all your noble intentions
you become a tool in the hands of these
kings
a noble prize for you
simply means a sharper tool for them
the empires of these modern kings
do not run from one end of a country to
the other
like that of great Ashok
instead they start from the thirtieth
floor in New York
passing through numerous countries
like electric current comes back to the
starting point
from their high-rises and electric
windows
they rule their empires
and you are dear mother Teresa their
life insurance
as long as you keep on crying love,
peace, belief
their reality will remain hidden
the starving will keep on starving
the rich will keep on getting rich
these children that you feed
and in whose eyes the light of hope you
lit
until these children learn
to become masters of their own fate
they can never defeat hunger
if you really want them to live
like dignified human beings
teach them to believe in struggling for
their rights
teach them about Bhagat Singh
about Che Guevera and Steve Biko
you will soon see the effect of this
lesson
you won't be given a Nobel prize
but a bullet triggered from a New York
window
and thrown in an unmarked grave
some where in El Salvador
No comments:
Post a Comment