Wednesday, May 23, 2012

KOMAGATA MARU / ਕਾਮਾਗਾਟਾ ਮਾਰੂ


ਕਾਮਾਗਾਟਾ ਮਾਰੂ ਨੂੰ ਯਾਦ ਕਰਦਿਆਂ

ਮਈ ੨੩, ੧੯੧੪ ਵਾਲੇ ਦਿਨ ਕਾਮਾਗਾਟਾ ਮਾਰੂ ੩੭੬ ਭਾਰਤੀਆਂ ਨਾਲ ਵੈਨਕੂਵਰ ਦੇ ਕੰਢੇ ਪਹੁੰਚਿਆਂ ਸੀ। ਦੋ ਮਹੀਨੇ ਬੁਰਾਰਡ ਇਨਲਿੱਟ ਦੇ ਪਾਣੀਆਂ ਵਿਚ ਖੜ੍ਹੇ ਰਹਿਣ ਬਾਅਦ ੨੩ ਜੁਲਾਈ ੧੯੧੪ ਨੂੰ ਕਨੇਡੀਅਨ ਨੇਵੀ ਦੀ ਮਦਦ ਨਾਲ ਨਸਲਵਾਦੀ ਸਰਕਾਰ ਵਲੋਂ ਏਥੋਂ ਜਾਣ ਲਈ ਮਜ਼ਬੂਰ ਕੀਤਾ ਗਿਆ। ਕਨੇਡਾ ਵਸਦੇ ਸਾਊਥ ਏਸ਼ੀਅਨ ਪਿਛੋਕੜ ਦੇ ਲੋਕ ਅਜੇ ਤੱਕ ਸਰਕਾਰ ਵਲੋਂ ਸਹੀ ਤਰੀਕੇ ਨਾਲ ਪਾਰਲੀਮੈਂਟ ਵਿਚ ਮੁਆਫੀ ਦੀ ਉਡੀਕ ਕਰ ਰਹੇ ਹਨ।

ਜੀ ਆਇਆਂ ਨੂੰ

ਸਾਧੂ ਬਿਨਿੰਗ

ਮੈਂ ਅਕਸਰ ਗੱਲਾਂ ਕਰਦਾ ਹਾਂ
ਘਾਹ ਨਾਲ
ਦਰੱਖਤਾਂ ਨਾਲ
ਦਰਿਆ ਨਾਲ
ਕਦੇ ਨਹੀਂ ਕਿਹਾ ਉਨ੍ਹਾਂ
ਮੇਰਾ ਏਥੇ ਆਉਣਾ ਖੁਸ਼ ਆਮਦੀਦ ਨਹੀਂ ਸੀ
ਮੈਂ ਹਵਾ ਨੂੰ ਪੱਤਿਆ ਨਾਲ
ਤਬਸਰਾ ਕਰਦਿਆਂ ਸੁਣਿਆਂ ਹੈ
ਇਕ ਵੀ ਇਸ਼ਾਰਾ ਨਫਰਤ ਦਾ ਨਹੀਂ
ਮੀਂਹ ਅਤੇ ਬਰਫ
ਦੋਸਤਾਂ ਵਾਂਗ
ਮੇਰੇ ਮੋਢਿਆਂ 'ਤੇ ਸਪਰਸ਼ ਕਰਦੇ
ਹਰ ਸਵੇਰ ਪੰਛੀ ਆਉਂਦੇ
ਮੇਰੇ ਘਰ ਦੀ ਬਾਰੀ ਥੱਲੇ ਗੀਤ ਗਾਉਂਦੇ
ਨਵੇਂ ਦਿਨ ਲਈ
ਨਵੀਂ ਜਗ੍ਹਾ 'ਤੇ ਜੀ ਆਇਆਂ ਆਖਦੇ
ਉਨ੍ਹਾਂ ਨੂੰ ਕਿਉਂ ਨਹੀਂ ਸੀ ਪੁੱਛਿਆ
ਜਦੋਂ ਮੇਰੇ ਕਾਮਾਗਾਟਾ ਮਾਰੂ ਨੂੰ
ਵਾਪਸ ਭੇਜਣ ਦਾ
ਕੀਤਾ ਸੀ ਫੈਸਲਾ


No comments:

Post a Comment